1ਹੇ ਮੇਰੇ ਧਰਮੀ ਪਰਮੇਸ਼ਵਰ, ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਮੈਨੂੰ ਉੱਤਰ ਦੇ! ਮੁਸੀਬਤ ਵਿੱਚ ਮੇਰੀ ਸਹਾਇਤਾ ਕਰ; ਹੁਣ ਆਪਣੀ ਕਿਰਪਾ ਨਾਲ ਮੇਰੀ ਪ੍ਰਾਰਥਨਾ ਦਾ ਉੱਤਰ ਦੇ।
2ਤੁਸੀਂ ਲੋਕ ਕਦੋਂ ਤੱਕ ਮੇਰੀ ਮਹਿਮਾ ਨੂੰ ਸ਼ਰਮਿੰਦਗੀ ਵਿੱਚ ਬਦਲਦੇ ਰਹੋਗੇ? ਤੁਸੀਂ ਕਦੋਂ ਤੱਕ ਭਰਮ ਨਾਲ ਪ੍ਰੇਮ ਅਤੇ ਝੂਠ ਨੂੰ ਲੱਭੋਗੇ?
3ਇਹ ਯਾਦ ਰੱਖੋ ਕਿ ਯਾਹਵੇਹ ਨੇ ਵਿਸ਼ਵਾਸ ਯੋਗ ਪਵਿੱਤਰ ਸੰਤ ਨੂੰ ਆਪਣੇ ਲਈ ਅਲੱਗ ਕਰ ਲਿਆ ਹੈ; ਜਦੋਂ ਮੈਂ ਪੁਕਾਰਾਂ, ਯਾਹਵੇਹ ਮੇਰੀ ਸੁਣੇਗਾ।
4ਗੁੱਸਾ ਕਰੋ ਪਰ ਪਾਪ ਨਾ ਕਰੋ, ਆਪਣੇ ਬਿਸਤਰੇ ਉੱਤੇ ਲੰਮੇ ਪਏ ਹੋਏ, ਆਪਣੇ ਮਨ ਵਿੱਚ ਸੋਚੋ ਅਤੇ ਸ਼ਾਤ ਰਹੋ।