ਜ਼ਬੂਰਾਂ 40

ਮੈਂ ਧੀਰਜ ਨਾਲ ਯਾਹਵੇਹ ਦੀ ਉਡੀਕ ਕੀਤੀ; ਉਹ ਮੇਰੇ ਵੱਲ ਮੁੜਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।

Psalm 40:1 (UKJV) I waited patiently for the LORD; and he inclined unto me, and heard my cry.

1ਮੈਂ ਧੀਰਜ ਨਾਲ ਯਾਹਵੇਹ ਦੀ ਉਡੀਕ ਕੀਤੀ; ਉਹ ਮੇਰੇ ਵੱਲ ਮੁੜਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।

2ਉਸ ਨੇ ਮੈਨੂੰ ਭਿਆਨਕ ਟੋਏ, ਚਿੱਕੜ ਅਤੇ ਦਲਦਲ ਵਿੱਚੋਂ ਬਾਹਰ ਕੱਢਿਆ; ਉਸ ਨੇ ਚੱਟਾਨ ਉੱਤੇ ਮੇਰੇ ਪੈਰਾਂ ਨੂੰ ਰੱਖਿਆ ਅਤੇ ਮੈਨੂੰ ਖੜ੍ਹਨ ਲਈ ਪੱਕਾ ਥਾਂ ਦਿੱਤਾ ਹੈ।

3ਉਸ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ, ਸਾਡੇ ਪਰਮੇਸ਼ਵਰ ਦੀ ਵਡਿਆਈ ਦਾ ਭਜਨ। ਬਹੁਤ ਸਾਰੇ ਯਾਹਵੇਹ ਨੂੰ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਭਰੋਸਾ ਰੱਖਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.