1ਮੈਂ ਧੀਰਜ ਨਾਲ ਯਾਹਵੇਹ ਦੀ ਉਡੀਕ ਕੀਤੀ; ਉਹ ਮੇਰੇ ਵੱਲ ਮੁੜਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
2ਉਸ ਨੇ ਮੈਨੂੰ ਭਿਆਨਕ ਟੋਏ, ਚਿੱਕੜ ਅਤੇ ਦਲਦਲ ਵਿੱਚੋਂ ਬਾਹਰ ਕੱਢਿਆ; ਉਸ ਨੇ ਚੱਟਾਨ ਉੱਤੇ ਮੇਰੇ ਪੈਰਾਂ ਨੂੰ ਰੱਖਿਆ ਅਤੇ ਮੈਨੂੰ ਖੜ੍ਹਨ ਲਈ ਪੱਕਾ ਥਾਂ ਦਿੱਤਾ ਹੈ।
3ਉਸ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ, ਸਾਡੇ ਪਰਮੇਸ਼ਵਰ ਦੀ ਵਡਿਆਈ ਦਾ ਭਜਨ। ਬਹੁਤ ਸਾਰੇ ਯਾਹਵੇਹ ਨੂੰ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਭਰੋਸਾ ਰੱਖਣਗੇ।
4ਧੰਨ ਹੈ ਉਹ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ, ਜੋ ਉਹਨਾਂ ਹੰਕਾਰੀਆਂ ਵੱਲ ਨਹੀਂ ਵੇਖਦਾ, ਜਿਹੜੇ ਝੂਠੇ ਦੇਵਤਿਆਂ ਵੱਲ ਮੁੜਦੇ ਹਨ।