ਜ਼ਬੂਰਾਂ 40

ਮੈਂ ਤੇਰੀ ਧਾਰਮਿਕਤਾ ਨੂੰ ਆਪਣੇ ਦਿਲ ਵਿੱਚ ਨਹੀਂ ਛੁਪਾਉਂਦਾ; ਮੈਂ ਤੇਰੀ ਵਫ਼ਾਦਾਰੀ ਅਤੇ ਤੇਰੇ ਬਚਾਉਣ ਵਾਲੀ ਸਹਾਇਤਾ ਬਾਰੇ ਗੱਲ ਕਰਦਾ ਹਾਂ। ਮੈਂ ਤੇਰੇ ਪਿਆਰ ਅਤੇ ਤੇਰੀ ਵਫ਼ਾਦਾਰੀ ਨੂੰ ਵੱਡੀ ਸਭਾ ਤੋਂ ਨਹੀਂ ਲੁਕਾਉਂਦਾ।

Psalm 40:10 (UKJV) I have not hid your righteousness within my heart; I have declared your faithfulness and your salvation: I have not concealed your loving kindness and your truth from the great congregation.

8ਹੇ ਮੇਰੇ ਪਰਮੇਸ਼ਵਰ, ਮੈਂ ਤੇਰੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ; ਤੇਰੀ ਬਿਵਸਥਾ ਮੇਰੇ ਦਿਲ ਵਿੱਚ ਹੈ।”

9ਮੈਂ ਮਹਾਂ-ਸਭਾ ਵਿੱਚ ਤੇਰੇ ਬਚਾਉਣ ਵਾਲੇ ਕੰਮਾਂ ਦਾ ਐਲਾਨ ਕਰਦਾ ਹਾਂ; ਹੇ ਯਾਹਵੇਹ, ਜਿਵੇਂ ਤੂੰ ਜਾਣਦਾ ਹੈ, ਮੈਂ ਆਪਣੇ ਬੁੱਲ੍ਹਾਂ ਨੂੰ ਬੰਦ ਨਹੀਂ ਰੱਖਦਾ।

10ਮੈਂ ਤੇਰੀ ਧਾਰਮਿਕਤਾ ਨੂੰ ਆਪਣੇ ਦਿਲ ਵਿੱਚ ਨਹੀਂ ਛੁਪਾਉਂਦਾ; ਮੈਂ ਤੇਰੀ ਵਫ਼ਾਦਾਰੀ ਅਤੇ ਤੇਰੇ ਬਚਾਉਣ ਵਾਲੀ ਸਹਾਇਤਾ ਬਾਰੇ ਗੱਲ ਕਰਦਾ ਹਾਂ। ਮੈਂ ਤੇਰੇ ਪਿਆਰ ਅਤੇ ਤੇਰੀ ਵਫ਼ਾਦਾਰੀ ਨੂੰ ਵੱਡੀ ਸਭਾ ਤੋਂ ਨਹੀਂ ਲੁਕਾਉਂਦਾ।

11ਯਾਹਵੇਹ, ਆਪਣੀ ਰਹਿਮਤ ਨੂੰ ਮੇਰੇ ਤੋਂ ਨਾ ਰੋਕ; ਤੇਰਾ ਪਿਆਰ ਅਤੇ ਵਫ਼ਾਦਾਰੀ ਹਮੇਸ਼ਾ ਮੇਰੀ ਰੱਖਿਆ ਕਰੇ।

12ਅਣਗਿਣਤ ਮੁਸੀਬਤਾਂ ਨੇ ਮੈਨੂੰ ਘੇਰ ਲਿਆ; ਮੇਰੇ ਪਾਪਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਮੈਂ ਵੇਖ ਨਹੀਂ ਸਕਦਾ। ਉਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ, ਅਤੇ ਮੇਰਾ ਦਿਲ ਟੁੱਟ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.