6ਬਲੀਦਾਨ ਅਤੇ ਪਾਪ ਦੀ ਭੇਟ ਨੂੰ ਤੂੰ ਨਾ ਚਾਹਿਆ ਪਰ ਤੂੰ ਮੇਰੇ ਕੰਨ ਖੋਲ੍ਹ ਦਿੱਤੇ ਹਨ ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦੀ ਤੈਨੂੰ ਲੋੜ ਨਹੀਂ ਹੈ।
7ਫਿਰ ਮੈਂ ਆਖਿਆ, “ਮੈਂ ਇੱਥੇ ਹਾਂ, ਮੈਂ ਆ ਗਿਆ ਹਾਂ, ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ।
8ਹੇ ਮੇਰੇ ਪਰਮੇਸ਼ਵਰ, ਮੈਂ ਤੇਰੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ; ਤੇਰੀ ਬਿਵਸਥਾ ਮੇਰੇ ਦਿਲ ਵਿੱਚ ਹੈ।”
9ਮੈਂ ਮਹਾਂ-ਸਭਾ ਵਿੱਚ ਤੇਰੇ ਬਚਾਉਣ ਵਾਲੇ ਕੰਮਾਂ ਦਾ ਐਲਾਨ ਕਰਦਾ ਹਾਂ; ਹੇ ਯਾਹਵੇਹ, ਜਿਵੇਂ ਤੂੰ ਜਾਣਦਾ ਹੈ, ਮੈਂ ਆਪਣੇ ਬੁੱਲ੍ਹਾਂ ਨੂੰ ਬੰਦ ਨਹੀਂ ਰੱਖਦਾ।
10ਮੈਂ ਤੇਰੀ ਧਾਰਮਿਕਤਾ ਨੂੰ ਆਪਣੇ ਦਿਲ ਵਿੱਚ ਨਹੀਂ ਛੁਪਾਉਂਦਾ; ਮੈਂ ਤੇਰੀ ਵਫ਼ਾਦਾਰੀ ਅਤੇ ਤੇਰੇ ਬਚਾਉਣ ਵਾਲੀ ਸਹਾਇਤਾ ਬਾਰੇ ਗੱਲ ਕਰਦਾ ਹਾਂ। ਮੈਂ ਤੇਰੇ ਪਿਆਰ ਅਤੇ ਤੇਰੀ ਵਫ਼ਾਦਾਰੀ ਨੂੰ ਵੱਡੀ ਸਭਾ ਤੋਂ ਨਹੀਂ ਲੁਕਾਉਂਦਾ।