ਜ਼ਬੂਰਾਂ 40

ਬਲੀਦਾਨ ਅਤੇ ਪਾਪ ਦੀ ਭੇਟ ਨੂੰ ਤੂੰ ਨਾ ਚਾਹਿਆ ਪਰ ਤੂੰ ਮੇਰੇ ਕੰਨ ਖੋਲ੍ਹ ਦਿੱਤੇ ਹਨ ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦੀ ਤੈਨੂੰ ਲੋੜ ਨਹੀਂ ਹੈ।

Psalm 40:6 (UKJV) Sacrifice and offering you did not desire; mine ears have you opened: burnt offering and sin offering have you not required.

4ਧੰਨ ਹੈ ਉਹ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ, ਜੋ ਉਹਨਾਂ ਹੰਕਾਰੀਆਂ ਵੱਲ ਨਹੀਂ ਵੇਖਦਾ, ਜਿਹੜੇ ਝੂਠੇ ਦੇਵਤਿਆਂ ਵੱਲ ਮੁੜਦੇ ਹਨ।

5ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਬਹੁਤ ਸਾਰੇ ਅਚੰਭੇ ਕੰਮ ਕੀਤੇ ਹਨ, ਬਹੁਤ ਸਾਰੀਆਂ ਚੀਜ਼ਾਂ ਦੀਆਂ ਤੂੰ ਸਾਡੇ ਲਈ ਯੋਜਨਾਵਾਂ ਬਣਾਈਆਂ ਹਨ। ਕੋਈ ਵੀ ਤੁਹਾਡੇ ਨਾਲ ਤੁਲਨਾ ਨਹੀਂ ਕਰ ਸਕਦਾ; ਜੇ ਮੈਂ ਤੇਰੇ ਕੰਮਾਂ ਬਾਰੇ ਬੋਲਾਂ ਅਤੇ ਤੇਰੇ ਕੰਮਾਂ ਬਾਰੇ ਦੱਸਾਂ, ਤਾਂ ਬਹੁਤ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

6ਬਲੀਦਾਨ ਅਤੇ ਪਾਪ ਦੀ ਭੇਟ ਨੂੰ ਤੂੰ ਨਾ ਚਾਹਿਆ ਪਰ ਤੂੰ ਮੇਰੇ ਕੰਨ ਖੋਲ੍ਹ ਦਿੱਤੇ ਹਨ ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦੀ ਤੈਨੂੰ ਲੋੜ ਨਹੀਂ ਹੈ।

7ਫਿਰ ਮੈਂ ਆਖਿਆ, “ਮੈਂ ਇੱਥੇ ਹਾਂ, ਮੈਂ ਆ ਗਿਆ ਹਾਂ, ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ।

8ਹੇ ਮੇਰੇ ਪਰਮੇਸ਼ਵਰ, ਮੈਂ ਤੇਰੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ; ਤੇਰੀ ਬਿਵਸਥਾ ਮੇਰੇ ਦਿਲ ਵਿੱਚ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.