10ਮੈਂ ਤੇਰੀ ਧਾਰਮਿਕਤਾ ਨੂੰ ਆਪਣੇ ਦਿਲ ਵਿੱਚ ਨਹੀਂ ਛੁਪਾਉਂਦਾ; ਮੈਂ ਤੇਰੀ ਵਫ਼ਾਦਾਰੀ ਅਤੇ ਤੇਰੇ ਬਚਾਉਣ ਵਾਲੀ ਸਹਾਇਤਾ ਬਾਰੇ ਗੱਲ ਕਰਦਾ ਹਾਂ। ਮੈਂ ਤੇਰੇ ਪਿਆਰ ਅਤੇ ਤੇਰੀ ਵਫ਼ਾਦਾਰੀ ਨੂੰ ਵੱਡੀ ਸਭਾ ਤੋਂ ਨਹੀਂ ਲੁਕਾਉਂਦਾ।
11ਯਾਹਵੇਹ, ਆਪਣੀ ਰਹਿਮਤ ਨੂੰ ਮੇਰੇ ਤੋਂ ਨਾ ਰੋਕ; ਤੇਰਾ ਪਿਆਰ ਅਤੇ ਵਫ਼ਾਦਾਰੀ ਹਮੇਸ਼ਾ ਮੇਰੀ ਰੱਖਿਆ ਕਰੇ।
12ਅਣਗਿਣਤ ਮੁਸੀਬਤਾਂ ਨੇ ਮੈਨੂੰ ਘੇਰ ਲਿਆ; ਮੇਰੇ ਪਾਪਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਮੈਂ ਵੇਖ ਨਹੀਂ ਸਕਦਾ। ਉਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ, ਅਤੇ ਮੇਰਾ ਦਿਲ ਟੁੱਟ ਗਿਆ ਹੈ।
13ਹੇ ਯਾਹਵੇਹ, ਕਿਰਪਾ ਕਰਕੇ ਮੈਨੂੰ ਬਚਾ; ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਜਲਦੀ ਆ।
14ਉਹ ਸਾਰੇ ਜੋ ਮੇਰੀ ਜਾਨ ਲੈਣਾ ਚਾਹੁੰਦੇ ਹਨ ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ; ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।