ਜ਼ਬੂਰਾਂ 40

ਉਹ ਸਾਰੇ ਜੋ ਮੇਰੀ ਜਾਨ ਲੈਣਾ ਚਾਹੁੰਦੇ ਹਨ ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ; ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।

Psalm 40:14 (UKJV) Let them be ashamed and confounded together that seek after my soul to destroy it; let them be driven backward and put to shame that wish me evil.

12ਅਣਗਿਣਤ ਮੁਸੀਬਤਾਂ ਨੇ ਮੈਨੂੰ ਘੇਰ ਲਿਆ; ਮੇਰੇ ਪਾਪਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਮੈਂ ਵੇਖ ਨਹੀਂ ਸਕਦਾ। ਉਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ, ਅਤੇ ਮੇਰਾ ਦਿਲ ਟੁੱਟ ਗਿਆ ਹੈ।

13ਹੇ ਯਾਹਵੇਹ, ਕਿਰਪਾ ਕਰਕੇ ਮੈਨੂੰ ਬਚਾ; ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਜਲਦੀ ਆ।

14ਉਹ ਸਾਰੇ ਜੋ ਮੇਰੀ ਜਾਨ ਲੈਣਾ ਚਾਹੁੰਦੇ ਹਨ ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ; ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।

15ਉਹ ਸਾਰੇ ਜਿਹੜੇ ਮੈਨੂੰ ਆਖਣ, “ਆਹਾ! ਆਹਾ!” ਉਹ ਆਪਣੀ ਹੀ ਸ਼ਰਮ ਨੂੰ ਵੇਖ ਕੇ ਘਬਰਾ ਜਾਣ।

16ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ ਤੇਰੇ ਵਿੱਚ ਖੁਸ਼ ਹੋਣ ਅਤੇ ਅਨੰਦ ਕਰਨ; ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ, “ਯਾਹਵੇਹ ਮਹਾਨ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.