15ਉਹ ਸਾਰੇ ਜਿਹੜੇ ਮੈਨੂੰ ਆਖਣ, “ਆਹਾ! ਆਹਾ!” ਉਹ ਆਪਣੀ ਹੀ ਸ਼ਰਮ ਨੂੰ ਵੇਖ ਕੇ ਘਬਰਾ ਜਾਣ।
16ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ ਤੇਰੇ ਵਿੱਚ ਖੁਸ਼ ਹੋਣ ਅਤੇ ਅਨੰਦ ਕਰਨ; ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ, “ਯਾਹਵੇਹ ਮਹਾਨ ਹੈ!”
17ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ; ਤਾਂ ਵੀ ਯਾਹਵੇਹ ਮੇਰੀ ਚਿੰਤਾਂ ਕਰਦਾ ਹੈ। ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ। ਤੂੰ ਮੇਰਾ ਪਰਮੇਸ਼ਵਰ ਹੈ, ਦੇਰ ਨਾ ਕਰ।