1ਮੁਬਾਰਕ ਹੈ ਉਹ ਜਿਹੜਾ ਗਰੀਬ ਦਾ ਧਿਆਨ ਰੱਖਦਾ ਹੈ; ਯਾਹਵੇਹ ਉਹਨਾਂ ਨੂੰ ਮੁਸੀਬਤ ਦੇ ਸਮੇਂ ਵਿੱਚ ਛੁਡਾਉਂਦਾ ਹੈ।
2ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ ਅਤੇ ਉਸਨੂੰ ਬਰਕਰਾਰ ਰੱਖੇਗਾ, ਉਹ ਧਰਤੀ ਉੱਤੇ ਮੁਬਾਰਕ ਹੋਣਗੇ, ਉਹ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਹੀਂ ਕਰਦਾ।
3ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।