ਜ਼ਬੂਰਾਂ 41

ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ ਅਤੇ ਉਸਨੂੰ ਬਰਕਰਾਰ ਰੱਖੇਗਾ, ਉਹ ਧਰਤੀ ਉੱਤੇ ਮੁਬਾਰਕ ਹੋਣਗੇ, ਉਹ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਹੀਂ ਕਰਦਾ।

Psalm 41:2 (UKJV) The LORD will preserve him, and keep him alive; and he shall be blessed upon the earth: and you will not deliver him unto the will of his enemies.

1ਮੁਬਾਰਕ ਹੈ ਉਹ ਜਿਹੜਾ ਗਰੀਬ ਦਾ ਧਿਆਨ ਰੱਖਦਾ ਹੈ; ਯਾਹਵੇਹ ਉਹਨਾਂ ਨੂੰ ਮੁਸੀਬਤ ਦੇ ਸਮੇਂ ਵਿੱਚ ਛੁਡਾਉਂਦਾ ਹੈ।

2ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ ਅਤੇ ਉਸਨੂੰ ਬਰਕਰਾਰ ਰੱਖੇਗਾ, ਉਹ ਧਰਤੀ ਉੱਤੇ ਮੁਬਾਰਕ ਹੋਣਗੇ, ਉਹ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਹੀਂ ਕਰਦਾ।

3ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।

4ਮੈਂ ਕਿਹਾ, ਹੇ ਯਾਹਵੇਹ, “ਮੇਰੇ ਤੇ ਦਯਾ ਕਰੋ, ਮੈਨੂੰ ਚੰਗਾ ਕਰੋ ਕਿਉਂ ਜੋ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.