ਜ਼ਬੂਰਾਂ 41

ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।

Psalm 41:3 (UKJV) The LORD will strengthen him upon the bed of languishing: you will make all his bed in his sickness.

1ਮੁਬਾਰਕ ਹੈ ਉਹ ਜਿਹੜਾ ਗਰੀਬ ਦਾ ਧਿਆਨ ਰੱਖਦਾ ਹੈ; ਯਾਹਵੇਹ ਉਹਨਾਂ ਨੂੰ ਮੁਸੀਬਤ ਦੇ ਸਮੇਂ ਵਿੱਚ ਛੁਡਾਉਂਦਾ ਹੈ।

2ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ ਅਤੇ ਉਸਨੂੰ ਬਰਕਰਾਰ ਰੱਖੇਗਾ, ਉਹ ਧਰਤੀ ਉੱਤੇ ਮੁਬਾਰਕ ਹੋਣਗੇ, ਉਹ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਹੀਂ ਕਰਦਾ।

3ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।

4ਮੈਂ ਕਿਹਾ, ਹੇ ਯਾਹਵੇਹ, “ਮੇਰੇ ਤੇ ਦਯਾ ਕਰੋ, ਮੈਨੂੰ ਚੰਗਾ ਕਰੋ ਕਿਉਂ ਜੋ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।”

5ਮੇਰੇ ਵੈਰੀ ਨਫ਼ਰਤ ਨਾਲ ਮੇਰੇ ਬਾਰੇ ਆਖਦੇ ਹਨ, “ਉਹ ਕਦੋਂ ਮਰੇਗਾ ਅਤੇ ਉਸਦਾ ਨਾਮ ਕਦੋਂ ਨਸ਼ਟ ਹੋਵੇਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.