3ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।
4ਮੈਂ ਕਿਹਾ, ਹੇ ਯਾਹਵੇਹ, “ਮੇਰੇ ਤੇ ਦਯਾ ਕਰੋ, ਮੈਨੂੰ ਚੰਗਾ ਕਰੋ ਕਿਉਂ ਜੋ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।”
5ਮੇਰੇ ਵੈਰੀ ਨਫ਼ਰਤ ਨਾਲ ਮੇਰੇ ਬਾਰੇ ਆਖਦੇ ਹਨ, “ਉਹ ਕਦੋਂ ਮਰੇਗਾ ਅਤੇ ਉਸਦਾ ਨਾਮ ਕਦੋਂ ਨਸ਼ਟ ਹੋਵੇਗਾ?”
6ਜਦੋਂ ਉਹਨਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ, ਉਹ ਝੂਠ ਬੋਲਦਾ ਹੈ ਅਤੇ ਦਿਲੋਂ ਨਿੰਦਿਆ ਕਰਦਾ ਹੈ; ਫਿਰ ਉਹ ਬਾਹਰ ਜਾਂਦਾ ਹੈ ਅਤੇ ਇਸ ਨੂੰ ਚਾਰੇ ਪਾਸੇ ਫੈਲਾਉਂਦਾ ਹੈ।
7ਮੇਰੇ ਸਾਰੇ ਦੁਸ਼ਮਣ ਮੇਰੇ ਵਿਰੁੱਧ ਇੱਕਠੇ ਹੋ ਕੇ ਚੁਗ਼ਲੀ ਕਰਦੇ ਹਨ। ਉਹ ਮੇਰੇ ਲਈ ਸਭ ਤੋਂ ਭੈੜੇ ਕੰਮ ਦੀ ਕਲਪਨਾ ਕਰਦੇ ਹਨ,