ਜ਼ਬੂਰਾਂ 41

ਜਦੋਂ ਉਹਨਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ, ਉਹ ਝੂਠ ਬੋਲਦਾ ਹੈ ਅਤੇ ਦਿਲੋਂ ਨਿੰਦਿਆ ਕਰਦਾ ਹੈ; ਫਿਰ ਉਹ ਬਾਹਰ ਜਾਂਦਾ ਹੈ ਅਤੇ ਇਸ ਨੂੰ ਚਾਰੇ ਪਾਸੇ ਫੈਲਾਉਂਦਾ ਹੈ।

Psalm 41:6 (UKJV) And if he comes to see me, he speaks vanity: his heart gathers iniquity to itself; when he goes abroad, he tells it.

4ਮੈਂ ਕਿਹਾ, ਹੇ ਯਾਹਵੇਹ, “ਮੇਰੇ ਤੇ ਦਯਾ ਕਰੋ, ਮੈਨੂੰ ਚੰਗਾ ਕਰੋ ਕਿਉਂ ਜੋ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।”

5ਮੇਰੇ ਵੈਰੀ ਨਫ਼ਰਤ ਨਾਲ ਮੇਰੇ ਬਾਰੇ ਆਖਦੇ ਹਨ, “ਉਹ ਕਦੋਂ ਮਰੇਗਾ ਅਤੇ ਉਸਦਾ ਨਾਮ ਕਦੋਂ ਨਸ਼ਟ ਹੋਵੇਗਾ?”

6ਜਦੋਂ ਉਹਨਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ, ਉਹ ਝੂਠ ਬੋਲਦਾ ਹੈ ਅਤੇ ਦਿਲੋਂ ਨਿੰਦਿਆ ਕਰਦਾ ਹੈ; ਫਿਰ ਉਹ ਬਾਹਰ ਜਾਂਦਾ ਹੈ ਅਤੇ ਇਸ ਨੂੰ ਚਾਰੇ ਪਾਸੇ ਫੈਲਾਉਂਦਾ ਹੈ।

7ਮੇਰੇ ਸਾਰੇ ਦੁਸ਼ਮਣ ਮੇਰੇ ਵਿਰੁੱਧ ਇੱਕਠੇ ਹੋ ਕੇ ਚੁਗ਼ਲੀ ਕਰਦੇ ਹਨ। ਉਹ ਮੇਰੇ ਲਈ ਸਭ ਤੋਂ ਭੈੜੇ ਕੰਮ ਦੀ ਕਲਪਨਾ ਕਰਦੇ ਹਨ,

8“ਉਹ ਆਖਦੇ ਹਨ, ਉਸ ਨੂੰ ਇੱਕ ਮਾੜੀ ਬਿਮਾਰੀ ਨੇ ਦੁੱਖੀ ਕੀਤਾ ਹੈ; ਉਹ ਉਸ ਥਾਂ ਤੋਂ ਕਦੇ ਨਹੀਂ ਉੱਠੇਗਾ ਜਿੱਥੇ ਉਹ ਪਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.