ਜ਼ਬੂਰਾਂ 41

“ਉਹ ਆਖਦੇ ਹਨ, ਉਸ ਨੂੰ ਇੱਕ ਮਾੜੀ ਬਿਮਾਰੀ ਨੇ ਦੁੱਖੀ ਕੀਤਾ ਹੈ; ਉਹ ਉਸ ਥਾਂ ਤੋਂ ਕਦੇ ਨਹੀਂ ਉੱਠੇਗਾ ਜਿੱਥੇ ਉਹ ਪਿਆ ਹੈ।”

Psalm 41:8 (UKJV) An evil disease, say they, cleaves fast unto him: and now that he lies he shall rise up no more.

6ਜਦੋਂ ਉਹਨਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ, ਉਹ ਝੂਠ ਬੋਲਦਾ ਹੈ ਅਤੇ ਦਿਲੋਂ ਨਿੰਦਿਆ ਕਰਦਾ ਹੈ; ਫਿਰ ਉਹ ਬਾਹਰ ਜਾਂਦਾ ਹੈ ਅਤੇ ਇਸ ਨੂੰ ਚਾਰੇ ਪਾਸੇ ਫੈਲਾਉਂਦਾ ਹੈ।

7ਮੇਰੇ ਸਾਰੇ ਦੁਸ਼ਮਣ ਮੇਰੇ ਵਿਰੁੱਧ ਇੱਕਠੇ ਹੋ ਕੇ ਚੁਗ਼ਲੀ ਕਰਦੇ ਹਨ। ਉਹ ਮੇਰੇ ਲਈ ਸਭ ਤੋਂ ਭੈੜੇ ਕੰਮ ਦੀ ਕਲਪਨਾ ਕਰਦੇ ਹਨ,

8“ਉਹ ਆਖਦੇ ਹਨ, ਉਸ ਨੂੰ ਇੱਕ ਮਾੜੀ ਬਿਮਾਰੀ ਨੇ ਦੁੱਖੀ ਕੀਤਾ ਹੈ; ਉਹ ਉਸ ਥਾਂ ਤੋਂ ਕਦੇ ਨਹੀਂ ਉੱਠੇਗਾ ਜਿੱਥੇ ਉਹ ਪਿਆ ਹੈ।”

9ਇੱਥੋਂ ਤੱਕ ਕਿ ਮੇਰਾ ਨਜ਼ਦੀਕੀ ਮਿੱਤਰ, ਜਿਸ ਉੱਤੇ ਮੈਂ ਭਰੋਸਾ ਕੀਤਾ, ਇੱਕ ਜਿਸ ਨੇ ਮੇਰੇ ਨਾਲ ਰੋਟੀ ਖਾਧੀ, ਉਹ ਮੇਰੇ ਵਿਰੁੱਧ ਹੋ ਗਿਆ ਹੈ।

10ਹੇ ਯਾਹਵੇਹ, ਪਰ ਤੂੰ ਮੇਰੇ ਤੇ ਕਿਰਪਾ ਕਰਕੇ ਮੈਨੂੰ ਖੜਾ ਕਰ; ਤਾਂ ਜੋ ਮੈਂ ਉਹਨਾਂ ਦਾ ਬਦਲਾ ਦੇ ਸਕਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.