7ਮੇਰੇ ਸਾਰੇ ਦੁਸ਼ਮਣ ਮੇਰੇ ਵਿਰੁੱਧ ਇੱਕਠੇ ਹੋ ਕੇ ਚੁਗ਼ਲੀ ਕਰਦੇ ਹਨ। ਉਹ ਮੇਰੇ ਲਈ ਸਭ ਤੋਂ ਭੈੜੇ ਕੰਮ ਦੀ ਕਲਪਨਾ ਕਰਦੇ ਹਨ,
8“ਉਹ ਆਖਦੇ ਹਨ, ਉਸ ਨੂੰ ਇੱਕ ਮਾੜੀ ਬਿਮਾਰੀ ਨੇ ਦੁੱਖੀ ਕੀਤਾ ਹੈ; ਉਹ ਉਸ ਥਾਂ ਤੋਂ ਕਦੇ ਨਹੀਂ ਉੱਠੇਗਾ ਜਿੱਥੇ ਉਹ ਪਿਆ ਹੈ।”
9ਇੱਥੋਂ ਤੱਕ ਕਿ ਮੇਰਾ ਨਜ਼ਦੀਕੀ ਮਿੱਤਰ, ਜਿਸ ਉੱਤੇ ਮੈਂ ਭਰੋਸਾ ਕੀਤਾ, ਇੱਕ ਜਿਸ ਨੇ ਮੇਰੇ ਨਾਲ ਰੋਟੀ ਖਾਧੀ, ਉਹ ਮੇਰੇ ਵਿਰੁੱਧ ਹੋ ਗਿਆ ਹੈ।
10ਹੇ ਯਾਹਵੇਹ, ਪਰ ਤੂੰ ਮੇਰੇ ਤੇ ਕਿਰਪਾ ਕਰਕੇ ਮੈਨੂੰ ਖੜਾ ਕਰ; ਤਾਂ ਜੋ ਮੈਂ ਉਹਨਾਂ ਦਾ ਬਦਲਾ ਦੇ ਸਕਾਂ।
11ਮੈਂ ਜਾਣਦਾ ਹਾਂ ਕਿ ਤੂੰ ਮੇਰੇ ਉੱਤੇ ਪ੍ਰਸੰਨ ਹੈ, ਕਿਉਂਕਿ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਨਹੀਂ ਪਾਉਂਦਾ।