ਜ਼ਬੂਰਾਂ 44

ਹੇ ਪਰਮੇਸ਼ਵਰ, ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ, ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਹੈ ਕਿ ਬਹੁਤ ਸਮਾਂ ਪਹਿਲਾਂ, ਉਹਨਾਂ ਦੇ ਦਿਨਾਂ ਵਿੱਚ ਤੂੰ ਕੀ ਕੀਤਾ ਸੀ।

Psalm 44:1 (UKJV) We have heard with our ears, O God, our fathers have told us, what work you did in their days, in the times of old.

1ਹੇ ਪਰਮੇਸ਼ਵਰ, ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ, ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਹੈ ਕਿ ਬਹੁਤ ਸਮਾਂ ਪਹਿਲਾਂ, ਉਹਨਾਂ ਦੇ ਦਿਨਾਂ ਵਿੱਚ ਤੂੰ ਕੀ ਕੀਤਾ ਸੀ।

2ਤੂੰ ਆਪਣੇ ਹੱਥਾਂ ਨਾਲ ਪਰਾਈਆਂ ਕੌਮਾਂ ਨੂੰ ਕੱਢ ਦਿੱਤਾ ਸੀ ਅਤੇ ਸਾਡੇ ਪੁਰਖਿਆਂ ਨੂੰ ਵਸਾਇਆ। ਤੂੰ ਲੋਕਾਂ ਨੂੰ ਕੁਚਲ ਦਿੱਤਾ ਅਤੇ ਸਾਡੇ ਪੁਰਖਿਆਂ ਨੂੰ ਵਧਾਇਆ।

3ਉਹਨਾਂ ਨੇ ਉਸ ਧਰਤੀ ਦੀ ਵਿਰਾਸਤ ਨੂੰ ਤਲਵਾਰ ਨਾਲ ਨਹੀਂ ਜਿੱਤਿਆ ਅਤੇ ਨਾ ਹੀ ਉਹਨਾਂ ਦੀ ਬਾਂਹ ਦੇ ਜੋਰ ਨੇ ਉਹਨਾਂ ਨੂੰ ਜਿੱਤ ਮਿਲੀ; ਇਹ ਤੇਰਾ ਸੱਜਾ ਹੱਥ, ਤੇਰੀ ਬਾਂਹ, ਅਤੇ ਤੇਰੇ ਚਿਹਰੇ ਦਾ ਨੂਰ ਸੀ, ਕਿਉਂਕਿ ਤੂੰ ਉਹਨਾਂ ਨੂੰ ਪਿਆਰ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.