ਜ਼ਬੂਰਾਂ 44

ਉਹਨਾਂ ਨੇ ਉਸ ਧਰਤੀ ਦੀ ਵਿਰਾਸਤ ਨੂੰ ਤਲਵਾਰ ਨਾਲ ਨਹੀਂ ਜਿੱਤਿਆ ਅਤੇ ਨਾ ਹੀ ਉਹਨਾਂ ਦੀ ਬਾਂਹ ਦੇ ਜੋਰ ਨੇ ਉਹਨਾਂ ਨੂੰ ਜਿੱਤ ਮਿਲੀ; ਇਹ ਤੇਰਾ ਸੱਜਾ ਹੱਥ, ਤੇਰੀ ਬਾਂਹ, ਅਤੇ ਤੇਰੇ ਚਿਹਰੇ ਦਾ ਨੂਰ ਸੀ, ਕਿਉਂਕਿ ਤੂੰ ਉਹਨਾਂ ਨੂੰ ਪਿਆਰ ਕਰਦਾ ਸੀ।

Psalm 44:3 (UKJV) For they got not the land in possession by their own sword, neither did their own arm save them: but your right hand, and yours arm, and the light of your countenance, because you had a favour unto them.

1ਹੇ ਪਰਮੇਸ਼ਵਰ, ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ, ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਹੈ ਕਿ ਬਹੁਤ ਸਮਾਂ ਪਹਿਲਾਂ, ਉਹਨਾਂ ਦੇ ਦਿਨਾਂ ਵਿੱਚ ਤੂੰ ਕੀ ਕੀਤਾ ਸੀ।

2ਤੂੰ ਆਪਣੇ ਹੱਥਾਂ ਨਾਲ ਪਰਾਈਆਂ ਕੌਮਾਂ ਨੂੰ ਕੱਢ ਦਿੱਤਾ ਸੀ ਅਤੇ ਸਾਡੇ ਪੁਰਖਿਆਂ ਨੂੰ ਵਸਾਇਆ। ਤੂੰ ਲੋਕਾਂ ਨੂੰ ਕੁਚਲ ਦਿੱਤਾ ਅਤੇ ਸਾਡੇ ਪੁਰਖਿਆਂ ਨੂੰ ਵਧਾਇਆ।

3ਉਹਨਾਂ ਨੇ ਉਸ ਧਰਤੀ ਦੀ ਵਿਰਾਸਤ ਨੂੰ ਤਲਵਾਰ ਨਾਲ ਨਹੀਂ ਜਿੱਤਿਆ ਅਤੇ ਨਾ ਹੀ ਉਹਨਾਂ ਦੀ ਬਾਂਹ ਦੇ ਜੋਰ ਨੇ ਉਹਨਾਂ ਨੂੰ ਜਿੱਤ ਮਿਲੀ; ਇਹ ਤੇਰਾ ਸੱਜਾ ਹੱਥ, ਤੇਰੀ ਬਾਂਹ, ਅਤੇ ਤੇਰੇ ਚਿਹਰੇ ਦਾ ਨੂਰ ਸੀ, ਕਿਉਂਕਿ ਤੂੰ ਉਹਨਾਂ ਨੂੰ ਪਿਆਰ ਕਰਦਾ ਸੀ।

4ਤੂੰ ਮੇਰਾ ਰਾਜਾ ਅਤੇ ਮੇਰਾ ਪਰਮੇਸ਼ਵਰ ਹੈ, ਜੋ ਯਾਕੋਬ ਲਈ ਜਿੱਤਾਂ ਦਾ ਹੁਕਮ ਦਿੰਦਾ ਹੈ।

5ਤੇਰੇ ਦੁਆਰਾ ਅਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਧੱਕਦੇ ਹਾਂ; ਤੇਰੇ ਨਾਮ ਦੁਆਰਾ ਅਸੀਂ ਆਪਣੇ ਦੁਸ਼ਮਣਾਂ ਨੂੰ ਮਿੱਧਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.