ਜ਼ਬੂਰਾਂ 44

ਤੇਰੇ ਦੁਆਰਾ ਅਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਧੱਕਦੇ ਹਾਂ; ਤੇਰੇ ਨਾਮ ਦੁਆਰਾ ਅਸੀਂ ਆਪਣੇ ਦੁਸ਼ਮਣਾਂ ਨੂੰ ਮਿੱਧਦੇ ਹਾਂ।

Psalm 44:5 (UKJV) Through you will we push down our enemies: through your name will we tread them under that rise up against us.

3ਉਹਨਾਂ ਨੇ ਉਸ ਧਰਤੀ ਦੀ ਵਿਰਾਸਤ ਨੂੰ ਤਲਵਾਰ ਨਾਲ ਨਹੀਂ ਜਿੱਤਿਆ ਅਤੇ ਨਾ ਹੀ ਉਹਨਾਂ ਦੀ ਬਾਂਹ ਦੇ ਜੋਰ ਨੇ ਉਹਨਾਂ ਨੂੰ ਜਿੱਤ ਮਿਲੀ; ਇਹ ਤੇਰਾ ਸੱਜਾ ਹੱਥ, ਤੇਰੀ ਬਾਂਹ, ਅਤੇ ਤੇਰੇ ਚਿਹਰੇ ਦਾ ਨੂਰ ਸੀ, ਕਿਉਂਕਿ ਤੂੰ ਉਹਨਾਂ ਨੂੰ ਪਿਆਰ ਕਰਦਾ ਸੀ।

4ਤੂੰ ਮੇਰਾ ਰਾਜਾ ਅਤੇ ਮੇਰਾ ਪਰਮੇਸ਼ਵਰ ਹੈ, ਜੋ ਯਾਕੋਬ ਲਈ ਜਿੱਤਾਂ ਦਾ ਹੁਕਮ ਦਿੰਦਾ ਹੈ।

5ਤੇਰੇ ਦੁਆਰਾ ਅਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਧੱਕਦੇ ਹਾਂ; ਤੇਰੇ ਨਾਮ ਦੁਆਰਾ ਅਸੀਂ ਆਪਣੇ ਦੁਸ਼ਮਣਾਂ ਨੂੰ ਮਿੱਧਦੇ ਹਾਂ।

6ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਹੀਂ ਰੱਖਦਾ, ਨਾਂ ਮੇਰੀ ਤਲਵਾਰ ਮੈਨੂੰ ਜਿੱਤ ਦਿੰਦੀ ਹੈ।

7ਪਰ ਤੂੰ ਸਾਨੂੰ ਸਾਡੇ ਵੈਰੀਆਂ ਉੱਤੇ ਜਿੱਤ ਦਿੰਦਾ ਹੈ, ਅਤੇ ਤੂੰ ਸਾਡੇ ਈਰਖਾ ਕਰਨ ਵਾਲਿਆ ਨੂੰ ਸ਼ਰਮਿੰਦਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.