5ਤੇਰੇ ਦੁਆਰਾ ਅਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਧੱਕਦੇ ਹਾਂ; ਤੇਰੇ ਨਾਮ ਦੁਆਰਾ ਅਸੀਂ ਆਪਣੇ ਦੁਸ਼ਮਣਾਂ ਨੂੰ ਮਿੱਧਦੇ ਹਾਂ।
6ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਹੀਂ ਰੱਖਦਾ, ਨਾਂ ਮੇਰੀ ਤਲਵਾਰ ਮੈਨੂੰ ਜਿੱਤ ਦਿੰਦੀ ਹੈ।
7ਪਰ ਤੂੰ ਸਾਨੂੰ ਸਾਡੇ ਵੈਰੀਆਂ ਉੱਤੇ ਜਿੱਤ ਦਿੰਦਾ ਹੈ, ਅਤੇ ਤੂੰ ਸਾਡੇ ਈਰਖਾ ਕਰਨ ਵਾਲਿਆ ਨੂੰ ਸ਼ਰਮਿੰਦਾ ਕਰਦਾ ਹੈ।
8ਪਰਮੇਸ਼ਵਰ ਵਿੱਚ ਅਸੀਂ ਸਾਰਾ ਦਿਨ ਆਪਣੀ ਸ਼ੇਖੀ ਮਾਰਦੇ ਹਾਂ, ਅਤੇ ਅਸੀਂ ਸਦਾ ਲਈ ਤੇਰੇ ਨਾਮ ਦੀ ਵਡਿਆਈ ਕਰਾਂਗੇ।
9ਪਰ ਹੁਣ ਤੂੰ ਸਾਨੂੰ ਠੁਕਰਾ ਦਿੱਤਾ ਹੈ ਅਤੇ ਨਿਮਰ ਕੀਤਾ ਹੈ; ਅਤੇ ਸਾਡੀਆਂ ਫੌਜਾਂ ਨਾਲ ਨਹੀਂ ਚੱਲਦਾ।