ਜ਼ਬੂਰਾਂ 44

ਪਰਮੇਸ਼ਵਰ ਵਿੱਚ ਅਸੀਂ ਸਾਰਾ ਦਿਨ ਆਪਣੀ ਸ਼ੇਖੀ ਮਾਰਦੇ ਹਾਂ, ਅਤੇ ਅਸੀਂ ਸਦਾ ਲਈ ਤੇਰੇ ਨਾਮ ਦੀ ਵਡਿਆਈ ਕਰਾਂਗੇ।

Psalm 44:8 (UKJV) In God we boast all the day long, and praise your name for ever. Selah.

6ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਹੀਂ ਰੱਖਦਾ, ਨਾਂ ਮੇਰੀ ਤਲਵਾਰ ਮੈਨੂੰ ਜਿੱਤ ਦਿੰਦੀ ਹੈ।

7ਪਰ ਤੂੰ ਸਾਨੂੰ ਸਾਡੇ ਵੈਰੀਆਂ ਉੱਤੇ ਜਿੱਤ ਦਿੰਦਾ ਹੈ, ਅਤੇ ਤੂੰ ਸਾਡੇ ਈਰਖਾ ਕਰਨ ਵਾਲਿਆ ਨੂੰ ਸ਼ਰਮਿੰਦਾ ਕਰਦਾ ਹੈ।

8ਪਰਮੇਸ਼ਵਰ ਵਿੱਚ ਅਸੀਂ ਸਾਰਾ ਦਿਨ ਆਪਣੀ ਸ਼ੇਖੀ ਮਾਰਦੇ ਹਾਂ, ਅਤੇ ਅਸੀਂ ਸਦਾ ਲਈ ਤੇਰੇ ਨਾਮ ਦੀ ਵਡਿਆਈ ਕਰਾਂਗੇ।

9ਪਰ ਹੁਣ ਤੂੰ ਸਾਨੂੰ ਠੁਕਰਾ ਦਿੱਤਾ ਹੈ ਅਤੇ ਨਿਮਰ ਕੀਤਾ ਹੈ; ਅਤੇ ਸਾਡੀਆਂ ਫੌਜਾਂ ਨਾਲ ਨਹੀਂ ਚੱਲਦਾ।

10ਤੂੰ ਸਾਨੂੰ ਵੈਰੀਆਂ ਦੇ ਸਾਹਮਣੇ ਪਿੱਛੇ ਹਟਾਇਆ, ਅਤੇ ਸਾਡੇ ਈਰਖਾ ਕਰਨ ਵਾਲਿਆਂ ਨੇ ਸਾਨੂੰ ਲੁੱਟ ਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.