ਜ਼ਬੂਰਾਂ 46

ਭਾਵੇਂ ਉਸ ਦਾ ਪਾਣੀ ਗਰਜਦਾ ਅਤੇ ਝੱਗ ਛੱਡਦਾ ਹੈ ਅਤੇ ਪਰਬਤ ਉਸਦੇ ਉਛਾਲ ਨਾਲ ਕੰਬਦੇ ਹਨ।

Psalm 46:3 (UKJV) Though the waters thereof roar and be troubled, though the mountains shake with the swelling thereof. Selah.

1ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ, ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।

2ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇਂ। ਅਤੇ ਪਹਾੜ ਸਮੁੰਦਰ ਵਿੱਚ ਸੁੱਟੇ ਜਾਣ,

3ਭਾਵੇਂ ਉਸ ਦਾ ਪਾਣੀ ਗਰਜਦਾ ਅਤੇ ਝੱਗ ਛੱਡਦਾ ਹੈ ਅਤੇ ਪਰਬਤ ਉਸਦੇ ਉਛਾਲ ਨਾਲ ਕੰਬਦੇ ਹਨ।

4ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਵਰ ਦੇ ਸ਼ਹਿਰ ਨੂੰ ਖੁਸ਼ ਕਰਦੀਆਂ ਹਨ, ਪਵਿੱਤਰ ਸਥਾਨ ਜਿੱਥੇ ਅੱਤ ਮਹਾਨ ਨਿਵਾਸ ਕਰਦਾ ਹੈ।

5ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ; ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.