ਜ਼ਬੂਰਾਂ 46

ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ; ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।

Psalm 46:5 (UKJV) God is in the midst of her; she shall not be moved: God shall help her, and that right early.

3ਭਾਵੇਂ ਉਸ ਦਾ ਪਾਣੀ ਗਰਜਦਾ ਅਤੇ ਝੱਗ ਛੱਡਦਾ ਹੈ ਅਤੇ ਪਰਬਤ ਉਸਦੇ ਉਛਾਲ ਨਾਲ ਕੰਬਦੇ ਹਨ।

4ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਵਰ ਦੇ ਸ਼ਹਿਰ ਨੂੰ ਖੁਸ਼ ਕਰਦੀਆਂ ਹਨ, ਪਵਿੱਤਰ ਸਥਾਨ ਜਿੱਥੇ ਅੱਤ ਮਹਾਨ ਨਿਵਾਸ ਕਰਦਾ ਹੈ।

5ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ; ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।

6ਰਾਸ਼ਟਰ ਉਥਲ-ਪੁਥਲ ਹੋ ਗਏ ਹਨ, ਰਾਜ ਡੋਲ ਗਏ; ਉਹ ਆਪਣੀ ਆਵਾਜ਼ ਚੁੱਕਦਾ ਹੈ, ਧਰਤੀ ਪਿਘਲ ਜਾਂਦੀ ਹੈ।

7ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.