ਜ਼ਬੂਰਾਂ 46

ਰਾਸ਼ਟਰ ਉਥਲ-ਪੁਥਲ ਹੋ ਗਏ ਹਨ, ਰਾਜ ਡੋਲ ਗਏ; ਉਹ ਆਪਣੀ ਆਵਾਜ਼ ਚੁੱਕਦਾ ਹੈ, ਧਰਤੀ ਪਿਘਲ ਜਾਂਦੀ ਹੈ।

Psalm 46:6 (UKJV) The heathen raged, the kingdoms were moved: he uttered his voice, the earth melted.

4ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਵਰ ਦੇ ਸ਼ਹਿਰ ਨੂੰ ਖੁਸ਼ ਕਰਦੀਆਂ ਹਨ, ਪਵਿੱਤਰ ਸਥਾਨ ਜਿੱਥੇ ਅੱਤ ਮਹਾਨ ਨਿਵਾਸ ਕਰਦਾ ਹੈ।

5ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ; ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।

6ਰਾਸ਼ਟਰ ਉਥਲ-ਪੁਥਲ ਹੋ ਗਏ ਹਨ, ਰਾਜ ਡੋਲ ਗਏ; ਉਹ ਆਪਣੀ ਆਵਾਜ਼ ਚੁੱਕਦਾ ਹੈ, ਧਰਤੀ ਪਿਘਲ ਜਾਂਦੀ ਹੈ।

7ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।

8ਆਓ ਅਤੇ ਵੇਖੋ ਕਿ ਯਾਹਵੇਹ ਨੇ ਕੀ ਕੀਤਾ ਹੈ, ਧਰਤੀ ਉੱਤੇ ਉਸ ਨੇ ਜੋ ਬਰਬਾਦੀ ਕਰ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.