5ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ; ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।
6ਰਾਸ਼ਟਰ ਉਥਲ-ਪੁਥਲ ਹੋ ਗਏ ਹਨ, ਰਾਜ ਡੋਲ ਗਏ; ਉਹ ਆਪਣੀ ਆਵਾਜ਼ ਚੁੱਕਦਾ ਹੈ, ਧਰਤੀ ਪਿਘਲ ਜਾਂਦੀ ਹੈ।
7ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।
8ਆਓ ਅਤੇ ਵੇਖੋ ਕਿ ਯਾਹਵੇਹ ਨੇ ਕੀ ਕੀਤਾ ਹੈ, ਧਰਤੀ ਉੱਤੇ ਉਸ ਨੇ ਜੋ ਬਰਬਾਦੀ ਕਰ ਦਿੱਤੀ ਹੈ।
9ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ। ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ। ਉਹ ਢਾਲਾਂ ਨੂੰ ਅੱਗ ਨਾਲ ਸਾੜਦਾ ਹੈ।