ਜ਼ਬੂਰਾਂ 46

ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ। ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ। ਉਹ ਢਾਲਾਂ ਨੂੰ ਅੱਗ ਨਾਲ ਸਾੜਦਾ ਹੈ।

Psalm 46:9 (UKJV) He makes wars to cease unto the end of the earth; he breaks the bow, and cuts the spear in two; he burns the chariot in the fire.

7ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।

8ਆਓ ਅਤੇ ਵੇਖੋ ਕਿ ਯਾਹਵੇਹ ਨੇ ਕੀ ਕੀਤਾ ਹੈ, ਧਰਤੀ ਉੱਤੇ ਉਸ ਨੇ ਜੋ ਬਰਬਾਦੀ ਕਰ ਦਿੱਤੀ ਹੈ।

9ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ। ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ। ਉਹ ਢਾਲਾਂ ਨੂੰ ਅੱਗ ਨਾਲ ਸਾੜਦਾ ਹੈ।

10ਉਹ ਕਹਿੰਦਾ ਹੈ, “ਸ਼ਾਂਤ ਰਹੋ, ਅਤੇ ਜਾਣੋ ਕਿ ਮੈਂ ਪਰਮੇਸ਼ਵਰ ਹਾਂ; ਮੈਂ ਕੌਮਾਂ ਵਿੱਚ ਉੱਚਾ ਹੋਵਾਂਗਾ, ਮੈਂ ਧਰਤੀ ਉੱਤੇ ਉੱਚਾ ਕੀਤਾ ਜਾਵਾਂਗਾ।”

11ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.