9ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ। ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ। ਉਹ ਢਾਲਾਂ ਨੂੰ ਅੱਗ ਨਾਲ ਸਾੜਦਾ ਹੈ।
10ਉਹ ਕਹਿੰਦਾ ਹੈ, “ਸ਼ਾਂਤ ਰਹੋ, ਅਤੇ ਜਾਣੋ ਕਿ ਮੈਂ ਪਰਮੇਸ਼ਵਰ ਹਾਂ; ਮੈਂ ਕੌਮਾਂ ਵਿੱਚ ਉੱਚਾ ਹੋਵਾਂਗਾ, ਮੈਂ ਧਰਤੀ ਉੱਤੇ ਉੱਚਾ ਕੀਤਾ ਜਾਵਾਂਗਾ।”
11ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।