ਜ਼ਬੂਰਾਂ 49

ਕਿਉਂਕਿ ਸਾਰੇ ਵੇਖ ਸਕਦੇ ਹਨ ਕਿ ਬੁੱਧਵਾਨ ਮਰਦੇ ਹਨ, ਮੂਰਖ ਅਤੇ ਨਾਸਮਝ ਵੀ ਨਾਸ ਹੁੰਦੇ ਹਨ, ਆਪਣੀ ਦੌਲਤ ਦੂਜਿਆਂ ਲਈ ਛੱਡ ਦਿੰਦੇ ਹਨ।

Psalm 49:10 (UKJV) For he sees that wise men die, likewise the fool and the brutish person perish, and leave their wealth to others.

8ਇੱਕ ਜੀਵਨ ਦੀ ਰਿਹਾਈ ਦੀ ਕੀਮਤ ਮਹਿੰਗੀ ਹੈ, ਕੋਈ ਭੁਗਤਾਨ ਕਦੇ ਵੀ ਕਾਫ਼ੀ ਨਹੀਂ ਹੈ,

9ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿਣ ਅਤੇ ਨਾਸ ਨਾ ਹੋਣ।

10ਕਿਉਂਕਿ ਸਾਰੇ ਵੇਖ ਸਕਦੇ ਹਨ ਕਿ ਬੁੱਧਵਾਨ ਮਰਦੇ ਹਨ, ਮੂਰਖ ਅਤੇ ਨਾਸਮਝ ਵੀ ਨਾਸ ਹੁੰਦੇ ਹਨ, ਆਪਣੀ ਦੌਲਤ ਦੂਜਿਆਂ ਲਈ ਛੱਡ ਦਿੰਦੇ ਹਨ।

11ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ, ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ, ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।

12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਂਗਾ; ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.