ਜ਼ਬੂਰਾਂ 49

ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ, ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ, ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।

Psalm 49:11 (UKJV) Their inward thought is, that their houses shall continue for ever, and their dwelling places to all generations; they call their lands after their own names.

9ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿਣ ਅਤੇ ਨਾਸ ਨਾ ਹੋਣ।

10ਕਿਉਂਕਿ ਸਾਰੇ ਵੇਖ ਸਕਦੇ ਹਨ ਕਿ ਬੁੱਧਵਾਨ ਮਰਦੇ ਹਨ, ਮੂਰਖ ਅਤੇ ਨਾਸਮਝ ਵੀ ਨਾਸ ਹੁੰਦੇ ਹਨ, ਆਪਣੀ ਦੌਲਤ ਦੂਜਿਆਂ ਲਈ ਛੱਡ ਦਿੰਦੇ ਹਨ।

11ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ, ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ, ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।

12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਂਗਾ; ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।

13ਇਹ ਉਹਨਾਂ ਦੀ ਮੂਰਖਤਾ ਹੈ ਜੋ ਆਪਣੇ ਆਪ ਵਿੱਚ ਭਰੋਸਾ ਰੱਖਦੇ ਹਨ, ਅਤੇ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਦੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.