7ਕੋਈ ਵੀ ਦੂਜੇ ਦੀ ਜਾਨ ਨਹੀਂ ਛੁਡਾ ਸਕਦਾ ਅਤੇ ਨਾ ਹੀ ਪਰਮੇਸ਼ਵਰ ਨੂੰ ਉਹਨਾਂ ਲਈ ਰਿਹਾਈ ਦੀ ਕੀਮਤ ਦੇ ਸਕਦਾ ਹੈ
8ਇੱਕ ਜੀਵਨ ਦੀ ਰਿਹਾਈ ਦੀ ਕੀਮਤ ਮਹਿੰਗੀ ਹੈ, ਕੋਈ ਭੁਗਤਾਨ ਕਦੇ ਵੀ ਕਾਫ਼ੀ ਨਹੀਂ ਹੈ,
9ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿਣ ਅਤੇ ਨਾਸ ਨਾ ਹੋਣ।
10ਕਿਉਂਕਿ ਸਾਰੇ ਵੇਖ ਸਕਦੇ ਹਨ ਕਿ ਬੁੱਧਵਾਨ ਮਰਦੇ ਹਨ, ਮੂਰਖ ਅਤੇ ਨਾਸਮਝ ਵੀ ਨਾਸ ਹੁੰਦੇ ਹਨ, ਆਪਣੀ ਦੌਲਤ ਦੂਜਿਆਂ ਲਈ ਛੱਡ ਦਿੰਦੇ ਹਨ।
11ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ, ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ, ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।