11ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ, ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ, ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।
12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਂਗਾ; ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।
13ਇਹ ਉਹਨਾਂ ਦੀ ਮੂਰਖਤਾ ਹੈ ਜੋ ਆਪਣੇ ਆਪ ਵਿੱਚ ਭਰੋਸਾ ਰੱਖਦੇ ਹਨ, ਅਤੇ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਦੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਨ।
14ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ; ਮੌਤ ਉਹਨਾਂ ਦਾ ਚਰਵਾਹਾ ਹੋਵੇਗੀ ਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ। ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ, ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।
15ਪਰ ਪਰਮੇਸ਼ਵਰ ਮੈਨੂੰ ਪਤਾਲ ਦੀ ਮੌਤ ਤੋਂ ਛੁਟਕਾਰਾ ਦੇਵੇਗਾ; ਉਹ ਮੈਨੂੰ ਜ਼ਰੂਰ ਆਪਣੇ ਕੋਲ ਲੈ ਜਾਵੇਗਾ।