ਜ਼ਬੂਰਾਂ 49

ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ; ਮੌਤ ਉਹਨਾਂ ਦਾ ਚਰਵਾਹਾ ਹੋਵੇਗੀ ਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ। ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ, ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।

Psalm 49:14 (UKJV) Like sheep they are laid in the grave; death shall feed on them; and the upright shall have dominion over them in the morning; and their beauty shall consume in the grave from their dwelling.

12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਂਗਾ; ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।

13ਇਹ ਉਹਨਾਂ ਦੀ ਮੂਰਖਤਾ ਹੈ ਜੋ ਆਪਣੇ ਆਪ ਵਿੱਚ ਭਰੋਸਾ ਰੱਖਦੇ ਹਨ, ਅਤੇ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਦੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਨ।

14ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ; ਮੌਤ ਉਹਨਾਂ ਦਾ ਚਰਵਾਹਾ ਹੋਵੇਗੀ ਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ। ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ, ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।

15ਪਰ ਪਰਮੇਸ਼ਵਰ ਮੈਨੂੰ ਪਤਾਲ ਦੀ ਮੌਤ ਤੋਂ ਛੁਟਕਾਰਾ ਦੇਵੇਗਾ; ਉਹ ਮੈਨੂੰ ਜ਼ਰੂਰ ਆਪਣੇ ਕੋਲ ਲੈ ਜਾਵੇਗਾ।

16ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ, ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.