ਜ਼ਬੂਰਾਂ 49

ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ, ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;

Psalm 49:16 (UKJV) Be not you afraid when one is made rich, when the glory of his house is increased;

14ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ; ਮੌਤ ਉਹਨਾਂ ਦਾ ਚਰਵਾਹਾ ਹੋਵੇਗੀ ਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ। ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ, ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।

15ਪਰ ਪਰਮੇਸ਼ਵਰ ਮੈਨੂੰ ਪਤਾਲ ਦੀ ਮੌਤ ਤੋਂ ਛੁਟਕਾਰਾ ਦੇਵੇਗਾ; ਉਹ ਮੈਨੂੰ ਜ਼ਰੂਰ ਆਪਣੇ ਕੋਲ ਲੈ ਜਾਵੇਗਾ।

16ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ, ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;

17ਕਿਉਂਕਿ ਜਦੋਂ ਉਹ ਮਰਨਗੇ ਤਾਂ ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਜਾਣਗੇ, ਉਹਨਾਂ ਦੀ ਸ਼ਾਨ ਉਹਨਾਂ ਦੇ ਨਾਲ ਕਬਰ ਵਿੱਚ ਨਹੀਂ ਉਤਰੇਗੀ।

18ਭਾਵੇਂ ਜਿਉਂਦੇ ਜੀ ਉਹ ਆਪਣੇ ਆਪ ਨੂੰ ਮੁਬਾਰਕ ਮੰਨਦੇ ਹਨ ਅਤੇ ਲੋਕ ਤੁਹਾਡੀ ਵਡਿਆਈ ਕਰਦੇ ਹਨ ਜਦੋਂ ਤੁਸੀਂ ਖੁਸ਼ਹਾਲ ਹੁੰਦੇ ਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.