13ਇਹ ਉਹਨਾਂ ਦੀ ਮੂਰਖਤਾ ਹੈ ਜੋ ਆਪਣੇ ਆਪ ਵਿੱਚ ਭਰੋਸਾ ਰੱਖਦੇ ਹਨ, ਅਤੇ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਦੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਨ।
14ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ; ਮੌਤ ਉਹਨਾਂ ਦਾ ਚਰਵਾਹਾ ਹੋਵੇਗੀ ਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ। ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ, ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।
15ਪਰ ਪਰਮੇਸ਼ਵਰ ਮੈਨੂੰ ਪਤਾਲ ਦੀ ਮੌਤ ਤੋਂ ਛੁਟਕਾਰਾ ਦੇਵੇਗਾ; ਉਹ ਮੈਨੂੰ ਜ਼ਰੂਰ ਆਪਣੇ ਕੋਲ ਲੈ ਜਾਵੇਗਾ।
16ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ, ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;
17ਕਿਉਂਕਿ ਜਦੋਂ ਉਹ ਮਰਨਗੇ ਤਾਂ ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਜਾਣਗੇ, ਉਹਨਾਂ ਦੀ ਸ਼ਾਨ ਉਹਨਾਂ ਦੇ ਨਾਲ ਕਬਰ ਵਿੱਚ ਨਹੀਂ ਉਤਰੇਗੀ।