ਜ਼ਬੂਰਾਂ 50

ਜੇਕਰ ਮੈਂ ਭੁੱਖਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਦੱਸਦਾ, ਕਿਉਂਕਿ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਉਹ ਸਭ ਮੇਰਾ ਹੈ।

Psalm 50:12 (UKJV) If I were hungry, I would not tell you: for the world is mine, and the fullness thereof.

10ਕਿਉਂ ਜੋ ਜੰਗਲ ਦਾ ਹਰ ਜਾਨਵਰ ਮੇਰਾ ਹੈ, ਅਤੇ ਨਾਲੇ ਹਜ਼ਾਰਾਂ ਪਹਾੜਾਂ ਦੇ ਉੱਤੇ ਪਸ਼ੂ।

11ਮੈਂ ਪਹਾੜਾਂ ਦੇ ਹਰ ਪੰਛੀ ਨੂੰ ਜਾਣਦਾ ਹਾਂ, ਅਤੇ ਖੇਤਾਂ ਦੇ ਕੀੜੇ ਮੇਰੇ ਹਨ।

12ਜੇਕਰ ਮੈਂ ਭੁੱਖਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਦੱਸਦਾ, ਕਿਉਂਕਿ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਉਹ ਸਭ ਮੇਰਾ ਹੈ।

13ਕੀ ਮੈਂ ਬਲਦਾਂ ਦਾ ਮਾਸ ਖਾਂਦਾ ਹਾਂ ਜਾਂ ਬੱਕਰੀਆਂ ਦਾ ਲਹੂ ਪੀਂਦਾ ਹਾਂ?

14“ਪਰਮੇਸ਼ਵਰ ਨੂੰ ਧੰਨਵਾਦ ਦੀਆਂ ਭੇਟਾਂ ਚੜ੍ਹਾਓ, ਅੱਤ ਮਹਾਨ ਲਈ ਆਪਣੀਆਂ ਸੁੱਖਣਾ ਪੂਰੀਆਂ ਕਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.