8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।
9ਮੈਨੂੰ ਤੇਰੀ ਖੁਰਲੀ ਤੋਂ ਕਿਸੇ ਬਲਦ ਦੀ ਲੋੜ ਨਹੀਂ, ਨਾ ਤੇਰੇ ਵਾੜਿਆਂ ਤੋਂ ਬੱਕਰੀਆਂ।
10ਕਿਉਂ ਜੋ ਜੰਗਲ ਦਾ ਹਰ ਜਾਨਵਰ ਮੇਰਾ ਹੈ, ਅਤੇ ਨਾਲੇ ਹਜ਼ਾਰਾਂ ਪਹਾੜਾਂ ਦੇ ਉੱਤੇ ਪਸ਼ੂ।
11ਮੈਂ ਪਹਾੜਾਂ ਦੇ ਹਰ ਪੰਛੀ ਨੂੰ ਜਾਣਦਾ ਹਾਂ, ਅਤੇ ਖੇਤਾਂ ਦੇ ਕੀੜੇ ਮੇਰੇ ਹਨ।
12ਜੇਕਰ ਮੈਂ ਭੁੱਖਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਦੱਸਦਾ, ਕਿਉਂਕਿ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਉਹ ਸਭ ਮੇਰਾ ਹੈ।