6ਅਤੇ ਸਵਰਗ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਦੇ ਹਨ, ਕਿਉਂ ਜੋ ਉਹ ਨਿਆਂ ਦਾ ਪਰਮੇਸ਼ਵਰ ਹੈ।
7“ਮੇਰੇ ਲੋਕੋ, ਸੁਣੋ ਅਤੇ ਮੈਂ ਬੋਲਾਂਗਾ; ਹੇ ਇਸਰਾਏਲ, ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ: ਮੈਂ ਪਰਮੇਸ਼ਵਰ, ਤੁਹਾਡਾ ਪਰਮੇਸ਼ਵਰ ਹਾਂ।
8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।
9ਮੈਨੂੰ ਤੇਰੀ ਖੁਰਲੀ ਤੋਂ ਕਿਸੇ ਬਲਦ ਦੀ ਲੋੜ ਨਹੀਂ, ਨਾ ਤੇਰੇ ਵਾੜਿਆਂ ਤੋਂ ਬੱਕਰੀਆਂ।
10ਕਿਉਂ ਜੋ ਜੰਗਲ ਦਾ ਹਰ ਜਾਨਵਰ ਮੇਰਾ ਹੈ, ਅਤੇ ਨਾਲੇ ਹਜ਼ਾਰਾਂ ਪਹਾੜਾਂ ਦੇ ਉੱਤੇ ਪਸ਼ੂ।