4ਉਹ ਅਕਾਸ਼ ਨੂੰ ਉੱਪਰ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ ਤਾਂ ਜੋ ਉਹ ਆਪਣੇ ਲੋਕਾਂ ਦਾ ਨਿਆਂ ਕਰੇ:
5“ਇਨ੍ਹਾਂ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਾ ਕਰੋ, ਜਿਨ੍ਹਾਂ ਨੇ ਬਲੀਦਾਨ ਦੇ ਕੇ ਮੇਰੇ ਨਾਲ ਨੇਮ ਬੰਨ੍ਹੀ ਸੀ।”
6ਅਤੇ ਸਵਰਗ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਦੇ ਹਨ, ਕਿਉਂ ਜੋ ਉਹ ਨਿਆਂ ਦਾ ਪਰਮੇਸ਼ਵਰ ਹੈ।
7“ਮੇਰੇ ਲੋਕੋ, ਸੁਣੋ ਅਤੇ ਮੈਂ ਬੋਲਾਂਗਾ; ਹੇ ਇਸਰਾਏਲ, ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ: ਮੈਂ ਪਰਮੇਸ਼ਵਰ, ਤੁਹਾਡਾ ਪਰਮੇਸ਼ਵਰ ਹਾਂ।
8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।