ਜ਼ਬੂਰਾਂ 50

“ਇਨ੍ਹਾਂ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਾ ਕਰੋ, ਜਿਨ੍ਹਾਂ ਨੇ ਬਲੀਦਾਨ ਦੇ ਕੇ ਮੇਰੇ ਨਾਲ ਨੇਮ ਬੰਨ੍ਹੀ ਸੀ।”

Psalm 50:5 (UKJV) Gather my saints together unto me; those that have made a covenant with me by sacrifice.

3ਸਾਡਾ ਪਰਮੇਸ਼ਵਰ ਆਉਂਦਾ ਹੈ ਅਤੇ ਚੁੱਪ ਨਹੀਂ ਰਹੇਗਾ; ਅੱਗ ਉਸ ਦੇ ਅੱਗੇ ਭਸਮ ਕਰਦੀ ਹੈ, ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।

4ਉਹ ਅਕਾਸ਼ ਨੂੰ ਉੱਪਰ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ ਤਾਂ ਜੋ ਉਹ ਆਪਣੇ ਲੋਕਾਂ ਦਾ ਨਿਆਂ ਕਰੇ:

5“ਇਨ੍ਹਾਂ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਾ ਕਰੋ, ਜਿਨ੍ਹਾਂ ਨੇ ਬਲੀਦਾਨ ਦੇ ਕੇ ਮੇਰੇ ਨਾਲ ਨੇਮ ਬੰਨ੍ਹੀ ਸੀ।”

6ਅਤੇ ਸਵਰਗ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਦੇ ਹਨ, ਕਿਉਂ ਜੋ ਉਹ ਨਿਆਂ ਦਾ ਪਰਮੇਸ਼ਵਰ ਹੈ।

7“ਮੇਰੇ ਲੋਕੋ, ਸੁਣੋ ਅਤੇ ਮੈਂ ਬੋਲਾਂਗਾ; ਹੇ ਇਸਰਾਏਲ, ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ: ਮੈਂ ਪਰਮੇਸ਼ਵਰ, ਤੁਹਾਡਾ ਪਰਮੇਸ਼ਵਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.