ਜ਼ਬੂਰਾਂ 50

ਸਾਡਾ ਪਰਮੇਸ਼ਵਰ ਆਉਂਦਾ ਹੈ ਅਤੇ ਚੁੱਪ ਨਹੀਂ ਰਹੇਗਾ; ਅੱਗ ਉਸ ਦੇ ਅੱਗੇ ਭਸਮ ਕਰਦੀ ਹੈ, ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।

Psalm 50:3 (UKJV) Our God shall come, and shall not keep silence: a fire shall devour before him, and it shall be very tempestuous round about him.

1ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਬੋਲਿਆ ਹੈ, ਅਤੇ ਸੂਰਜ ਦੇ ਚੜਦੇ ਤੋਂ ਉਹ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।

2ਸੀਯੋਨ ਤੋਂ ਸੁੰਦਰਤਾ ਵਿੱਚ ਸੰਪੂਰਨ, ਪਰਮੇਸ਼ਵਰ ਚਮਕਦਾ ਹੈ।

3ਸਾਡਾ ਪਰਮੇਸ਼ਵਰ ਆਉਂਦਾ ਹੈ ਅਤੇ ਚੁੱਪ ਨਹੀਂ ਰਹੇਗਾ; ਅੱਗ ਉਸ ਦੇ ਅੱਗੇ ਭਸਮ ਕਰਦੀ ਹੈ, ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।

4ਉਹ ਅਕਾਸ਼ ਨੂੰ ਉੱਪਰ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ ਤਾਂ ਜੋ ਉਹ ਆਪਣੇ ਲੋਕਾਂ ਦਾ ਨਿਆਂ ਕਰੇ:

5“ਇਨ੍ਹਾਂ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਾ ਕਰੋ, ਜਿਨ੍ਹਾਂ ਨੇ ਬਲੀਦਾਨ ਦੇ ਕੇ ਮੇਰੇ ਨਾਲ ਨੇਮ ਬੰਨ੍ਹੀ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.