ਜ਼ਬੂਰਾਂ 50

ਸੀਯੋਨ ਤੋਂ ਸੁੰਦਰਤਾ ਵਿੱਚ ਸੰਪੂਰਨ, ਪਰਮੇਸ਼ਵਰ ਚਮਕਦਾ ਹੈ।

Psalm 50:2 (UKJV) Out of Zion, the perfection of beauty, God has shined.

1ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਬੋਲਿਆ ਹੈ, ਅਤੇ ਸੂਰਜ ਦੇ ਚੜਦੇ ਤੋਂ ਉਹ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।

2ਸੀਯੋਨ ਤੋਂ ਸੁੰਦਰਤਾ ਵਿੱਚ ਸੰਪੂਰਨ, ਪਰਮੇਸ਼ਵਰ ਚਮਕਦਾ ਹੈ।

3ਸਾਡਾ ਪਰਮੇਸ਼ਵਰ ਆਉਂਦਾ ਹੈ ਅਤੇ ਚੁੱਪ ਨਹੀਂ ਰਹੇਗਾ; ਅੱਗ ਉਸ ਦੇ ਅੱਗੇ ਭਸਮ ਕਰਦੀ ਹੈ, ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।

4ਉਹ ਅਕਾਸ਼ ਨੂੰ ਉੱਪਰ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ ਤਾਂ ਜੋ ਉਹ ਆਪਣੇ ਲੋਕਾਂ ਦਾ ਨਿਆਂ ਕਰੇ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.