11ਮੈਂ ਪਹਾੜਾਂ ਦੇ ਹਰ ਪੰਛੀ ਨੂੰ ਜਾਣਦਾ ਹਾਂ, ਅਤੇ ਖੇਤਾਂ ਦੇ ਕੀੜੇ ਮੇਰੇ ਹਨ।
12ਜੇਕਰ ਮੈਂ ਭੁੱਖਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਦੱਸਦਾ, ਕਿਉਂਕਿ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਉਹ ਸਭ ਮੇਰਾ ਹੈ।
13ਕੀ ਮੈਂ ਬਲਦਾਂ ਦਾ ਮਾਸ ਖਾਂਦਾ ਹਾਂ ਜਾਂ ਬੱਕਰੀਆਂ ਦਾ ਲਹੂ ਪੀਂਦਾ ਹਾਂ?
14“ਪਰਮੇਸ਼ਵਰ ਨੂੰ ਧੰਨਵਾਦ ਦੀਆਂ ਭੇਟਾਂ ਚੜ੍ਹਾਓ, ਅੱਤ ਮਹਾਨ ਲਈ ਆਪਣੀਆਂ ਸੁੱਖਣਾ ਪੂਰੀਆਂ ਕਰ,
15ਅਤੇ ਮੁਸੀਬਤ ਦੇ ਦਿਨ ਮੈਨੂੰ ਪੁਕਾਰ; ਮੈਂ ਤੈਨੂੰ ਛੁਡਾਵਾਂਗਾ, ਅਤੇ ਤੂੰ ਮੇਰਾ ਆਦਰ ਕਰੇਂਗਾ।”