13ਕੀ ਮੈਂ ਬਲਦਾਂ ਦਾ ਮਾਸ ਖਾਂਦਾ ਹਾਂ ਜਾਂ ਬੱਕਰੀਆਂ ਦਾ ਲਹੂ ਪੀਂਦਾ ਹਾਂ?
14“ਪਰਮੇਸ਼ਵਰ ਨੂੰ ਧੰਨਵਾਦ ਦੀਆਂ ਭੇਟਾਂ ਚੜ੍ਹਾਓ, ਅੱਤ ਮਹਾਨ ਲਈ ਆਪਣੀਆਂ ਸੁੱਖਣਾ ਪੂਰੀਆਂ ਕਰ,
15ਅਤੇ ਮੁਸੀਬਤ ਦੇ ਦਿਨ ਮੈਨੂੰ ਪੁਕਾਰ; ਮੈਂ ਤੈਨੂੰ ਛੁਡਾਵਾਂਗਾ, ਅਤੇ ਤੂੰ ਮੇਰਾ ਆਦਰ ਕਰੇਂਗਾ।”
16ਪਰ ਦੁਸ਼ਟ ਵਿਅਕਤੀ ਨੂੰ ਪਰਮੇਸ਼ਵਰ ਆਖਦਾ ਹੈ: “ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਮੇਰੇ ਕਾਨੂੰਨਾਂ ਨੂੰ ਸੁਣੋ ਜਾਂ ਮੇਰੇ ਨੇਮ ਨੂੰ ਆਪਣੇ ਬੁੱਲ੍ਹਾਂ ਉੱਤੇ ਲਓ?
17ਤੁਸੀਂ ਮੇਰੀ ਸਿੱਖਿਆ ਤੋਂ ਨਫ਼ਰਤ ਕਰਦੇ ਹੋ ਅਤੇ ਮੇਰੀਆਂ ਗੱਲਾਂ ਨੂੰ ਆਪਣੇ ਪਿੱਛੇ ਸੁੱਟ ਦਿੰਦੇ ਹੋ।