15ਅਤੇ ਮੁਸੀਬਤ ਦੇ ਦਿਨ ਮੈਨੂੰ ਪੁਕਾਰ; ਮੈਂ ਤੈਨੂੰ ਛੁਡਾਵਾਂਗਾ, ਅਤੇ ਤੂੰ ਮੇਰਾ ਆਦਰ ਕਰੇਂਗਾ।”
16ਪਰ ਦੁਸ਼ਟ ਵਿਅਕਤੀ ਨੂੰ ਪਰਮੇਸ਼ਵਰ ਆਖਦਾ ਹੈ: “ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਮੇਰੇ ਕਾਨੂੰਨਾਂ ਨੂੰ ਸੁਣੋ ਜਾਂ ਮੇਰੇ ਨੇਮ ਨੂੰ ਆਪਣੇ ਬੁੱਲ੍ਹਾਂ ਉੱਤੇ ਲਓ?
17ਤੁਸੀਂ ਮੇਰੀ ਸਿੱਖਿਆ ਤੋਂ ਨਫ਼ਰਤ ਕਰਦੇ ਹੋ ਅਤੇ ਮੇਰੀਆਂ ਗੱਲਾਂ ਨੂੰ ਆਪਣੇ ਪਿੱਛੇ ਸੁੱਟ ਦਿੰਦੇ ਹੋ।
18ਜਦੋਂ ਤੁਸੀਂ ਚੋਰ ਨੂੰ ਵੇਖਦੇ ਹੋ, ਤੁਸੀਂ ਉਹ ਦੇ ਨਾਲ ਰਲ ਜਾਂਦੇ ਹੋ। ਤੁਸੀਂ ਵਿਭਚਾਰੀਆਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋ।
19ਤੂੰ ਆਪਣਾ ਮੂੰਹ ਬੁਰਿਆਈ ਲਈ ਵਰਤਦਾ ਹੈ ਅਤੇ ਆਪਣੀ ਜੀਭ ਨੂੰ ਛਲ ਲਈ ਵਰਤਦਾ ਹੈ।