11ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।
12ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।
13ਫਿਰ ਮੈਂ ਅਪਰਾਧੀਆਂ ਨੂੰ ਤੇਰੇ ਤਰੀਕੇ ਸਿਖਾਵਾਂਗਾ, ਤਾਂ ਜੋ ਪਾਪੀ ਤੇਰੇ ਵੱਲ ਮੁੜ ਜਾਣ।
14ਹੇ ਪਰਮੇਸ਼ਵਰ, ਤੂੰ ਜੋ ਮੇਰਾ ਮੁਕਤੀਦਾਤਾ ਹੈ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਅਤੇ ਮੇਰੀ ਜੀਭ ਤੇਰੀ ਧਾਰਮਿਕਤਾ ਦੇ ਗੁਣ ਗਾਵੇਗੀ।
15ਹੇ ਯਾਹਵੇਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ, ਤਾਂ ਜੋ ਮੇਰਾ ਮੂੰਹ ਤੇਰੀ ਉਸਤਤ ਕਰੇ।