ਜ਼ਬੂਰਾਂ 51

ਹੇ ਪਰਮੇਸ਼ਵਰ, ਤੂੰ ਜੋ ਮੇਰਾ ਮੁਕਤੀਦਾਤਾ ਹੈ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਅਤੇ ਮੇਰੀ ਜੀਭ ਤੇਰੀ ਧਾਰਮਿਕਤਾ ਦੇ ਗੁਣ ਗਾਵੇਗੀ।

Psalm 51:14 (UKJV) Deliver me from blood guiltiness, O God, you God of my salvation: and my tongue shall sing aloud of your righteousness.

12ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।

13ਫਿਰ ਮੈਂ ਅਪਰਾਧੀਆਂ ਨੂੰ ਤੇਰੇ ਤਰੀਕੇ ਸਿਖਾਵਾਂਗਾ, ਤਾਂ ਜੋ ਪਾਪੀ ਤੇਰੇ ਵੱਲ ਮੁੜ ਜਾਣ।

14ਹੇ ਪਰਮੇਸ਼ਵਰ, ਤੂੰ ਜੋ ਮੇਰਾ ਮੁਕਤੀਦਾਤਾ ਹੈ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਅਤੇ ਮੇਰੀ ਜੀਭ ਤੇਰੀ ਧਾਰਮਿਕਤਾ ਦੇ ਗੁਣ ਗਾਵੇਗੀ।

15ਹੇ ਯਾਹਵੇਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ, ਤਾਂ ਜੋ ਮੇਰਾ ਮੂੰਹ ਤੇਰੀ ਉਸਤਤ ਕਰੇ।

16ਤੈਨੂੰ ਬਲੀਦਾਨ ਵਿੱਚ ਖੁਸ਼ੀ ਨਹੀਂ ਹੁੰਦੀ, ਨਹੀਂ ਤਾਂ ਮੈਂ ਇਸਨੂੰ ਦਿੰਦਾ; ਅਤੇ ਨਾ ਹੀ ਤੂੰ ਹੋਮ ਦੀਆਂ ਭੇਟਾਂ ਵਿੱਚ ਆਨੰਦ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.