ਜ਼ਬੂਰਾਂ 51

ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ। ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ।

Psalm 51:9 (UKJV) Hide your face from my sins, and blot out all mine iniquities.

7ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ; ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।

8ਮੈਨੂੰ ਆਨੰਦ ਅਤੇ ਖੁਸ਼ੀ ਸੁਣਾ; ਜਿਨ੍ਹਾਂ ਹੱਡੀਆਂ ਨੂੰ ਤੂੰ ਕੁਚਲਿਆ ਹੈ ਉਹ ਖੁਸ਼ ਹੋਣ।

9ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ। ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ।

10ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।

11ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.