3ਤੂੰ ਭਲਾਈ ਨਾਲੋਂ ਜ਼ਿਆਦਾ ਬੁਰਾਈ ਨੂੰ, ਅਤੇ ਸੱਚ ਬੋਲਣ ਨਾਲੋਂ ਜ਼ਿਆਦਾ ਝੂਠ ਨੂੰ ਪਸੰਦ ਕਰਦਾ ਹੈ।
4ਹੇ ਧੋਖੇਬਾਜ਼ ਜੀਭ, ਤੈਨੂੰ ਹਰ ਇੱਕ ਬੁਰਾ ਸ਼ਬਦ ਪਸੰਦ ਹੈ!
5ਇਸੇ ਤਰ੍ਹਾਂ ਪਰਮੇਸ਼ਵਰ ਵੀ ਹਮੇਸ਼ਾ ਮਿਟਾ ਦੇਵੇਗਾ, ਉਹ ਤੁਹਾਨੂੰ ਉਖਾੜ ਦੇਵੇਗਾ ਅਤੇ ਤੁਹਾਡੇ ਤੰਬੂ ਵਿੱਚੋਂ ਤੁਹਾਨੂੰ ਚੁੱਕ ਲਵੇਗਾ; ਉਹ ਤੁਹਾਨੂੰ ਜਿਉਂਦਿਆਂ ਦੀ ਧਰਤੀ ਤੋਂ ਜੜ੍ਹੋ ਹੀ ਪੁੱਟ ਸੁੱਟੇਗਾ।
6ਧਰਮੀ ਵੇਖਣਗੇ ਅਤੇ ਡਰਣਗੇ; ਉਹ ਤੁਹਾਡੇ ਉੱਤੇ ਹੱਸਣਗੇ ਅਤੇ ਕਹਿਣਗੇ,
7“ਹੁਣ ਇੱਥੇ ਉਹ ਆਦਮੀ ਹੈ ਜਿਸ ਨੇ ਪਰਮੇਸ਼ਵਰ ਨੂੰ ਆਪਣਾ ਗੜ੍ਹ ਨਹੀਂ ਬਣਾਇਆ ਸਗੋਂ ਆਪਣੀ ਮਹਾਨ ਦੌਲਤ ਉੱਤੇ ਭਰੋਸਾ ਰੱਖਿਆ ਅਤੇ ਦੂਜਿਆਂ ਨੂੰ ਤਬਾਹ ਕਰਕੇ ਮਜ਼ਬੂਤ ਹੋਇਆ!”