ਜ਼ਬੂਰਾਂ 52

“ਹੁਣ ਇੱਥੇ ਉਹ ਆਦਮੀ ਹੈ ਜਿਸ ਨੇ ਪਰਮੇਸ਼ਵਰ ਨੂੰ ਆਪਣਾ ਗੜ੍ਹ ਨਹੀਂ ਬਣਾਇਆ ਸਗੋਂ ਆਪਣੀ ਮਹਾਨ ਦੌਲਤ ਉੱਤੇ ਭਰੋਸਾ ਰੱਖਿਆ ਅਤੇ ਦੂਜਿਆਂ ਨੂੰ ਤਬਾਹ ਕਰਕੇ ਮਜ਼ਬੂਤ ਹੋਇਆ!”

Psalm 52:7 (UKJV) Lo, this is the man that made not God his strength; but trusted in the abundance of his riches, and strengthened himself in his wickedness.

5ਇਸੇ ਤਰ੍ਹਾਂ ਪਰਮੇਸ਼ਵਰ ਵੀ ਹਮੇਸ਼ਾ ਮਿਟਾ ਦੇਵੇਗਾ, ਉਹ ਤੁਹਾਨੂੰ ਉਖਾੜ ਦੇਵੇਗਾ ਅਤੇ ਤੁਹਾਡੇ ਤੰਬੂ ਵਿੱਚੋਂ ਤੁਹਾਨੂੰ ਚੁੱਕ ਲਵੇਗਾ; ਉਹ ਤੁਹਾਨੂੰ ਜਿਉਂਦਿਆਂ ਦੀ ਧਰਤੀ ਤੋਂ ਜੜ੍ਹੋ ਹੀ ਪੁੱਟ ਸੁੱਟੇਗਾ।

6ਧਰਮੀ ਵੇਖਣਗੇ ਅਤੇ ਡਰਣਗੇ; ਉਹ ਤੁਹਾਡੇ ਉੱਤੇ ਹੱਸਣਗੇ ਅਤੇ ਕਹਿਣਗੇ,

7“ਹੁਣ ਇੱਥੇ ਉਹ ਆਦਮੀ ਹੈ ਜਿਸ ਨੇ ਪਰਮੇਸ਼ਵਰ ਨੂੰ ਆਪਣਾ ਗੜ੍ਹ ਨਹੀਂ ਬਣਾਇਆ ਸਗੋਂ ਆਪਣੀ ਮਹਾਨ ਦੌਲਤ ਉੱਤੇ ਭਰੋਸਾ ਰੱਖਿਆ ਅਤੇ ਦੂਜਿਆਂ ਨੂੰ ਤਬਾਹ ਕਰਕੇ ਮਜ਼ਬੂਤ ਹੋਇਆ!”

8ਪਰ ਮੈਂ ਜ਼ੈਤੂਨ ਦੇ ਰੁੱਖ ਵਰਗਾ ਹਾਂ ਜੋ ਪਰਮੇਸ਼ਵਰ ਦੇ ਘਰ ਵਿੱਚ ਵਧਦਾ-ਫੁੱਲਦਾ ਹੈ। ਮੈਂ ਪਰਮੇਸ਼ਵਰ ਦੇ ਅਟੱਲ ਪਿਆਰ ਵਿੱਚ ਸਦਾ ਅਤੇ ਸਦਾ ਲਈ ਭਰੋਸਾ ਰੱਖਦਾ ਹਾਂ।

9ਜੋ ਤੂੰ ਕੀਤਾ ਹੈ, ਮੈਂ ਹਮੇਸ਼ਾ ਤੇਰੇ ਵਫ਼ਾਦਾਰ ਲੋਕਾਂ ਦੀ ਮੌਜੂਦਗੀ ਵਿੱਚ ਤੇਰੀ ਵਡਿਆਈ ਕਰਾਂਗਾ। ਅਤੇ ਮੈਂ ਤੇਰੇ ਨਾਮ ਉੱਤੇ ਆਸ ਰੱਖਾਂਗਾ, ਕਿਉਂ ਜੋ ਤੇਰਾ ਨਾਮ ਭਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.