6ਧਰਮੀ ਵੇਖਣਗੇ ਅਤੇ ਡਰਣਗੇ; ਉਹ ਤੁਹਾਡੇ ਉੱਤੇ ਹੱਸਣਗੇ ਅਤੇ ਕਹਿਣਗੇ,
7“ਹੁਣ ਇੱਥੇ ਉਹ ਆਦਮੀ ਹੈ ਜਿਸ ਨੇ ਪਰਮੇਸ਼ਵਰ ਨੂੰ ਆਪਣਾ ਗੜ੍ਹ ਨਹੀਂ ਬਣਾਇਆ ਸਗੋਂ ਆਪਣੀ ਮਹਾਨ ਦੌਲਤ ਉੱਤੇ ਭਰੋਸਾ ਰੱਖਿਆ ਅਤੇ ਦੂਜਿਆਂ ਨੂੰ ਤਬਾਹ ਕਰਕੇ ਮਜ਼ਬੂਤ ਹੋਇਆ!”
8ਪਰ ਮੈਂ ਜ਼ੈਤੂਨ ਦੇ ਰੁੱਖ ਵਰਗਾ ਹਾਂ ਜੋ ਪਰਮੇਸ਼ਵਰ ਦੇ ਘਰ ਵਿੱਚ ਵਧਦਾ-ਫੁੱਲਦਾ ਹੈ। ਮੈਂ ਪਰਮੇਸ਼ਵਰ ਦੇ ਅਟੱਲ ਪਿਆਰ ਵਿੱਚ ਸਦਾ ਅਤੇ ਸਦਾ ਲਈ ਭਰੋਸਾ ਰੱਖਦਾ ਹਾਂ।
9ਜੋ ਤੂੰ ਕੀਤਾ ਹੈ, ਮੈਂ ਹਮੇਸ਼ਾ ਤੇਰੇ ਵਫ਼ਾਦਾਰ ਲੋਕਾਂ ਦੀ ਮੌਜੂਦਗੀ ਵਿੱਚ ਤੇਰੀ ਵਡਿਆਈ ਕਰਾਂਗਾ। ਅਤੇ ਮੈਂ ਤੇਰੇ ਨਾਮ ਉੱਤੇ ਆਸ ਰੱਖਾਂਗਾ, ਕਿਉਂ ਜੋ ਤੇਰਾ ਨਾਮ ਭਲਾ ਹੈ।